ਕਾਲਜ ਅਨੁਸਾਸ਼ਨ/ਚਿਤਾਵਨੀਆਂ/ਮਨਾਹੀਆਂ

 1. ਜੇਕਰ ਕੋਈ ਵੀ ਵਿਦਿਆਰਥੀ ਕਿਸੇ ਵੀ ਗਲਤ ਬਿਆਨੀ ਕਰਕੇ ਕਾਲਜ ਵਿਚ ਦਾਖਲਾ ਲੈਂਦਾ ਹੈ ਤਾਂ ਉਸਦਾ ਦਾਖਲਾ ਕਿਸੇ ਵੀ ਸਮੇਂ ਪਤਾ ਲੱਗਣ ਉਪਰੰਤ ਰਦ ਕੀਤਾ ਜਾਵੇਗਾ ਹੈ ਅਤੇ ਉਸ ਵਿਦਿਆਰਥੀ ਦੀ ਫੀਸ ਵਾਪਸ ਨਹੀਂ ਕੀਤੀ ਜਾਵੇਗੀ।
 2. ਕਾਲਜ ਵਿੱਚ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਪਾਸੋ ਕਾਲਜ ਦੇ ਨਿਯਮਾਂ ਦਾ ਪਾਲਣ ਕਰਨ ਦੀ ਆਸ ਕੀਤੀ ਜਾਂਦੀ ਹੈ। ਅਨੁਸ਼ਾਸਨ ਭੰਗ ਕਰਨ ਵਾਲੇ ਵਿਦਿਆਰਥੀ ਵਿਰੁੱਧ ਪ੍ਰਿੰਸੀਪਲ ਨੂੰ ਅਨੁਸਾਸ਼ਨੀ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ।
 3. ਕਾਲਜ-ਕੈਂਪਸ ਨੂੰ ਸਾਫ-ਸੁਥਰਾ ਰੱਖਣਾ ਅਤੇ ਕਾਲਜ ਪ੍ਰੋਪਰਟੀ ਦੀ ਸੰਭਾਲ ਹਰ ਵਿਦਿਆਰਥੀ ਦਾ ਫਰਜ਼ ਹੈ।
 4. ਵਿਦਿਆਰਥੀਆਂ ਸਬੰਧੀ ਕੋਈ ਵੀ ਸੂਚਨਾ ਕੇਵਲ ਕਾਲਜ ਨੋਟਿਸ ਬੋਰਡ 'ਤੇ ਹੀ ਲਾਈ ਜਾਵੇਗੀ ਅਤੇ ਕਾਲਜ ਦਫਤਰ ਵਿਦਿਆਰਥੀਆਂ ਸਬੰਧੀ ਕੋਈ ਵੀ ਜਾਣਕਾਰੀ, ਸੂਚਨਾ ਮਾਪਿਆਂ/ਸਰਪ੍ਰਸਤਾਂ ਨੂੰ ਘਰ ਭੇਜਣ ਦਾ ਪ੍ਰਬੰਧ ਨਹੀਂ ਕਰੇਗਾ।
 5. ਹਰ ਸੂਚਨਾ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਵਿਦਿਆਰਥੀਆਂ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ।  ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਹਰ ਰੋਜ਼ ਨੋਟਿਸ ਬੋਰਡ ਜਰੂਰ ਪੜ੍ਹਨ।
 6. ਮਾਪਿਆਂ, ਸਰਪ੍ਰਸਤਾਂ ਨੂੰ ਬੇਨਤੀ ਹੈ ਕਿ ਲੈਕਚਰ ਸ਼ਾਰਟੇਜ਼ ਬਾਰੇ ਵਿਦਿਆਰਥੀਆਂ ਦੇ ਟਿਊਟਰ, ਸੀਨੀਅਰ ਟਿਊਟਰ ਨਾਲ ਸੰਪਰਕ ਕਰਨ ਅਤੇ  ਉਹ ਕਾਲਜ਼ ਵਿੱਚ ਪੜ੍ਹ ਰਹੇ ਆਪਣੇ ਬੱਚਿਆਂ ਪ੍ਰਤੀ ਜਾਣਕਾਰੀ ਪ੍ਰਾਪਤ ਕਰਨ ਹਿਤ ਅਕਸਰ ਅਧਿਆਪਕਾਂ ਨਾਲ ਸੰਪਰਕ ਕਾਇਮ ਰੱਖਣ।
 7. ਜਿੰਨ੍ਹਾ ਵਿਦਿਆਰਥੀਆਂ ਦੇ ਮਾਪੇ ਲੋਕਲ ਨਹੀਂ ਰਹਿੰਦੇ ਉਹਨਾਂ ਦੇ ਗਾਰਡੀਅਨ ਜਿੰਮੇਵਾਰ ਵਿਅਕਤੀ ਹੋਣ, ਨਾ ਕਿ ਉਹਨਾਂ ਦੇ ਛੋਟੇ ਭੈਣ ਜਾਂ ਭਰਾ।
 8. ਸਾਈਕਲ, ਸਕੂਟਰ ਤੇ ਮੋਟਰ-ਸਾਈਕਲ ਨਿਸ਼ਚਿਤ ਕੀਤੀਆਂ ਥਾਵਾਂ ਉੱਤੇ ਹੀ ਖੜ੍ਹੇ ਕੀਤੇ ਜਾਣ।ਕਾਲਜ ਵਿਚ ਕਾਰ ਪਾਰਕਿੰਗ ਵਾਸਤੇ ਜਗ੍ਹਾ ਦੀ ਤੰਗੀ ਹੋਣ ਕਾਰਨ ਵਿਦਿਆਰਥੀਆਂ ਦਾ ਕਾਲਜ ਵਿੱਚ ਕਾਰ ਲੈਕੇ ਆਉਣਾ ਮਨ੍ਹਾਂ ਹੈ।
 9. ਕਾਲਜ ਵਿੱਚ ਰੈਗਿੰਗ ਦੀ ਸਖਤ ਮਨਾਹੀ ਹੈ। ਰੈਗਿੰਗ ਕਰਨ ਵਾਲੇ ਵਿਦਿਆਰਥੀ ਵਿਰੁੱਧ ਸਖਤ ਕਾਨੂੰਨੀ ਅਤੇ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਉਸ ਨੂੰ ਕਾਲਜ ਵਿੱਚੋ ਕੱਢ ਦਿੱਤਾ ਜਾਵੇਗਾ।
 10. ਕਾਲਜ ਦੀਆਂ ਕਲਾਸਾਂ ਵਿੱਚ, ਕਲਾਸਾਂ ਦੇ ਆਸਪਾਸ ਅਤੇ ਕਾਲਜ ਬਰਾਂਡੇ ਵਿੱਚ ਮੋਬਾਇਲ ਫੋਨ ਦੀ ਵਰਤੋ ਦੀ ਮਨਾਹੀ ਹੈ। ਅਜਿਹਾ ਕਰਨ ਦੀ ਸੂਰਤ ਵਿੱਚ ਵਿਸ਼ੇਸ਼ ਜੁਰਮਾਨਾ ਕੀਤਾ ਜਾਵੇਗਾ।
 11. ਪ੍ਰਿੰਸੀਪਲ ਦੀ ਅਗੇਤੀ ਆਗਿਆ ਪ੍ਰਾਪਤ ਕੀਤੇ ਬਿਨਾਂ ਕਾਲਜ ਵਿੱਚ ਕਿਸੇ ਵੀ ਸੰਗਠਨ ਵੱਲੋ ਪੋਸਟਰ ਲਗਾਉਣਾ ਜਾਂ ਕੋਈ ਵੀ ਮੀਟਿੰਗ ਕਰਨਾ ਸਖਤ ਮਨ੍ਹਾਂ ਹੈ। ਅਜਿਹਾ ਕਰਨ ਵਾਲੇ ਵਿਰੁੱਧ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ।
 12. ਪੰਜਾਬ ਸਰਕਾਰ ਵਲੋਂ ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦਿਆਰਥੀਆਂ ਦੀ ਯੂਨੀਅਨ ਬਣਾਉਣ ਦੀ ਮਨਾਹੀ ਹੈ।
 13. ਕਾਲਜ ਕੈਪਸ ਵਿੱਚ ਸਿਗਰੇਟ, ਤੰਬਾਕੂ ਜਾਂ ਸ਼ਰਾਬ ਪੀਣ ਜਾਂ ਕਿਸੇ ਹੋਰ ਨਸ਼ੇ ਦੀ ਵਰਤੋ ਕਰਨ ਦੀ ਸਖਤ ਮਨਾਹੀ ਹੈ। ਇਹ ਨਿਯਮ ਕਾਲਜ ਸਟਾਫ ਤੇ ਵੀ ਲਾਗੂ ਹੁੰਦਾ ਹੈ। ਇਸ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ।
 14. ਬਾਹਰਲੇ ਵਿਦਿਆਰਥੀ ਜਾਂ ਵਿਅਕਤੀ ਨੂੰ ਨਾਲ ਲੈਕੇ ਆਉਣਾ ਮਨ੍ਹਾਂ ਹੈ। ਅਜਿਹਾ ਕਰਨ ਵਾਲੇ ਵਿਦਿਆਰਥੀ ਖਿਲਾਫ ਸਖਤ ਅਨੁਸਾਸਨੀ ਕਾਰਵਾਈ ਕੀਤੀ ਜਾਵੇਗੀ।
This document was last modified on: 21-09-2014